ਦਿਸ਼ਾ ਟਰੱਸਟ ਨੇ ਆਯੋਜਿਤ ਕੀਤਾ ਪਦਮਸ੍ਰੀ ਐਵਾਰਡੀ ਸ: ਜਗਜੀਤ ਸਿੰਘ ਦਰਦੀ ਲਈ ਵਿਸ਼ੇਸ਼ ਸਨਮਾਨ ਸਮਾਰੋਹ
ਸ : ਜਗਜੀਤ ਸਿੰਘ ਦਰਦੀ ਆਉਣ ਵਾਲੀ ਪੀੜ੍ਹੀ ਲਈ ਹਨ ਆਦਰਸ਼ -ਵਿੱਤ ਮੰਤਰੀ ਚੀਮਾ
11 ਜ਼ਰੂਰਤਮੰਦ ਲਡ਼ਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
ਸ :ਜਗਜੀਤ ਸਿੰਘ ਦਰਦੀ ਆਉਣ ਵਾਲੀ ਪੀੜ੍ਹੀ ਲਈ ਆਦਰਸ਼ ਹਨ ਭਾਰਤੀ ਸਮਾਜ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਕੰਮ ਕਰ ਰਹੇ ਹਨ । ਸਮਾਜ ਸੇਵਾ ਦੇ ਖੇਤਰ ਵਿੱਚ ਪੱਤਰਕਾਰੀ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿੱਚ ਦਰਦੀ ਪਰਿਵਾਰ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਨੇ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਰਜਿ ਵੱਲੋਂ ਸ: ਜਗਜੀਤ ਸਿੰਘ ਦਰਦੀ ਪਦਮਸ੍ਰੀ ਐਵਾਰਡੀ ਲਈ ਰੱਖੇ ਗਏ ਇਕ ਵਿਸ਼ੇਸ਼ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੀਤਾ । ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨੀਨਾ ਮਿੱਤਲ ਐਮਐਲਏ ਰਾਜਪੁਰਾ ,ਜਗਦੀਪ ਗੋਲਡੀ ਕੰਬੋਜ ਐਮਐਲਏ ਜਲਾਲਾਬਾਦ ,ਕੁਲਵੰਤ ਸਿੰਘ ਐਮ ਐਲ ਏ ਮੋਹਾਲੀ ,ਕੁਲਜੀਤ ਸਿੰਘ ਰੰਧਾਵਾ ਐੱਮ ਐੱਲ ਏ ਡੇਰਾਬੱਸੀ ,ਸੁਭਾਸ਼ ਗੋਇਲ ਐੱਮ ਡੀ ਵਰਦਾਨ ਆਯੁਰਵੇਦਾ ,ਅਸ਼ਵਨੀ ਸੰਭਾਲਕੀ ਐਮਡੀ ਰਬਾਬ ਸਟੂਡੀਓ , ਹਰਸੁਖਇੰਦਰ ਸਿੰਘ ਬੱਬੀ ਬਾਦਲ ਸੀਨੀਅਰ ਆਗੂ ਆਪ ਅਤੇ ਵਨੀਤ ਵਰਮਾ ਸਟੇਟ ਪ੍ਰੈਜ਼ੀਡੈਂਟ ਮੋਹਾਲੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਪ੍ਰੋਗਰਾਮ ਦੇ ਦੌਰਾਨ ਦਿਸ਼ਾ ਟਰੱਸਟ ਦੇ ਬੁਲਾਰੇ ਅਤੇ ਅੰਤਰਰਾਸ਼ਟਰੀ ਗਾਇਕਾ ਆਰਦੀਪ ਰਮਨ ਵੱਲੋਂ ਸਟੇਜ ਸੰਚਾਲਨ ਬਾਖੂਬੀ ਕੀਤਾ ਗਿਆ ।
ਇਸ ਮੌਕੇ ਪਦਮਸ੍ਰੀ ਐਵਾਰਡੀ ਸਰਦਾਰ ਜਗਜੀਤ ਸਿੰਘ ਦਰਦੀ ਜੀ ਨੇ ਆਪਣੇ ਸੰਘਰਸ਼ਮਈ ਜੀਵਨ ਦੀਆਂ ਕੁਝ ਅਹਿਮ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸੰਘਰਸ਼ ਦੇ ਵਿਚੋਂ ਇਕ ਇਨਸਾਨ ਦੀ ਸ਼ਖ਼ਸੀਅਤ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦੀ ਹੈ ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਅੱਜ ਸਰਦਾਰ ਜਗਜੀਤ ਸਿੰਘ ਦਰਦੀ ਪਦਮਸ੍ਰੀ ਐਵਾਰਡੀ ਜੀ ਨੂੰ ਸਨਮਾਨਿਤ ਕਰਕੇ ਅਸੀਂ ਖ਼ੁਦ ਨੂੰ ਸਨਮਾਨਿਤ ਹੋਏ ਮਹਿਸੂਸ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਉਨ੍ਹਾਂ ਦਾ ਮੁੱਖ ਉਦੇਸ਼ ਇਹ ਹੈ ਕਿ ਸਰਦਾਰ ਜਗਜੀਤ ਸਿੰਘ ਦਰਦੀ ਜੀ ਦੇ ਸੰਘਰਸ਼ਮਈ ਜੀਵਨ ਤੋਂ ਇੱਕ ਪ੍ਰੇਰਨਾ ਮਿਲੇ ਅਤੇ ਉਹ ਸੰਘਰਸ਼ ਦੇ ਰਾਹ ਤੇ ਉੱਤੇ ਚੱਲ ਕੇ ਜ਼ਿੰਦਗੀ ਦੇ ਵਿਚ ਇਕ ਉੱਚਾ ਮੁਕਾਮ ਹਾਸਲ ਕਰ ਸਕਣ ।
ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਚੜ੍ਹਦੀ ਕਲਾ ਗਰੁੱਪ ਤੋਂ ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ ਇੰਦਰਪ੍ਰੀਤ ਕੌਰ ਦਰਦੀ ,ਸਰਦਾਰ ਹਰਪ੍ਰੀਤ ਸਿੰਘ ਦਰਦੀ ,ਜਤਿੰਦਰਪਾਲ ਸਿੰਘ ਜੇਪੀ , ਅੰਮ੍ਰਿਤਪਾਲ ਸਿੰਘ ,ਦੋਆਬਾ ਗਰੁੱਪ ਤੋਂ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਸ ਮਨਜੀਤ ਸਿੰਘ , ਤੇਰਾ ਹੀ ਤੇਰਾ ਮਿਸ਼ਨ ਟਰੱਸਟ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਸੱਭਰਵਾਲ, ਸਰਦਾਰ ਡੀ ਪੀ ਸਿੰਘ, ਰਤਨ ਪ੍ਰੋਫੈਸ਼ਨਲ ਕਾਲਜ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ,
ਡਾਕਟਰ ਰਿੰਮੀ ਸਿੰਗਲਾ ਚੇਅਰਪਰਸਨ ਦਿਸ਼ਾ ਟਰੱਸਟ , ਕਿਰਤੀ ਮੋਹਪਾਤਰਾ ਪ੍ਰਧਾਨ ਚੰਡੀਗੜ੍ਹ ਸਟੇਟ ,ਕਰਮਜੀਤ ਕੌਰ ਸਟੇਟ ਸੈਕਟਰੀ ਚੰਡੀਗਡ਼੍ਹ ,ਕੁਲਦੀਪ ਕੌਰ ਨਰਸਿੰਗ ਸੁਪਰਡੈਂਟ ਰਿਆਤ ਬਾਹਰਾ ਹਸਪਤਾਲਾਂ ,ਮਨਦੀਪ ਕੌਰ ਬੈਂਸ ਜਨਰਲ ਸਕੱਤਰ ਦਿਸ਼ਾ ਟਰੱਸਟ ਖਰੜ ,ਵੱਡੀ ਗਿਣਤੀ ਵਿੱਚ ਦਿਸ਼ਾ ਟਰੱਸਟ ਦੀਆਂ ਮਹਿਲਾਵਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ ।