ਜੀ-20 ਨੇ ਸਾਨੂੰ ਡਿਜੀਟਲ ਸਿਹਤ ਲਈ ਇੱਕ ਗਲੋਬਲ ਦ੍ਰਿਸ਼ਟੀਕੋਣ ਦੇਣ ਦਾ ਦੁਰਲਭ ਮੌਕਾ ਪ੍ਰਦਾਨ ਕੀਤਾ ਹੈ- ਡਿਜੀਟਲ ਜਨਤਕ ਵਸਤੂਆਂ ਗਲੋਬਲ ਸਾਉਥ ਵਿੱਚ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆ ਸਕਦੀਆਂ ਹਨ
ਡਾ ਮਨਸੁਖ ਮਾਂਡਵੀਆ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਰਸਾਇਣ ਅਤੇ ਖਾਦ ਮੰਤਰੀ, ਭਾਰਤ ਸਰਕਾਰ
*
ਅੱਜ ਇੰਟਰਨੈੱਟ ਦੇ ਬਿਨਾਂ ਅਸੀਂ ਇੱਕ ਅਜਿਹੀ ਦੁਨੀਆ ਦੀ ਕਲਪਨਾ ਕਰੀਏ, ਜਿੱਥੇ ਕੰਪਿਊਟਰ ਨੈੱਟਵਰਕ ਇੱਕ-ਦੂਸਰੇ ਨਾਲ ਜੁੜੇ ਨਾ ਹੋਣ। ਇਸ ਤਰ੍ਹਾਂ ਦੀ ਸੰਪਰਕ ਰਹਿਤ ਦੁਨੀਆ ਵਿੱਚ, ਇੱਕ ਦੇਸ਼ ਦੇ ਲੋਕ ਅਜਿਹੀ ਸਮਰੱਥਾ ਦੀ ਮੁੜ ਖੋਜ ‘ਤੇ ਕਾਰਜ ਕਰਨਾ ਜਾਰੀ ਰੱਖ ਸਕਦੇ ਹਨ ਜਿਸ ਨੂੰ ਵਿਸ਼ਵ ਦੇ ਦੂਸਰੇ ਹਿੱਸੇ ਵਿੱਚ ਵਰ੍ਹਿਆਂ ਤੋਂ ਉਪਯੋਗ ਕੀਤਾ ਜਾ ਰਿਹਾ ਹੈ। ਲੇਕਿਨ ਇੱਕ ਮਿਆਰੀ ਇੰਟਰਨੈਟ ਪ੍ਰੋਟੋਕੋਲ (ਆਈਪੀ) ਤੋਂ ਬਿਨਾਂ, ਵਾਸਤਵਿਕਤਾ ਦਾ ਸਾਡਾ ਸੰਸਕਰਣ ਮੂਲ ਰੂਪ ਨਾਲ ਅਜਿਹੀ ਵਿਵਸਧਾ ਤੋਂ ਵੱਖਰਾ ਦਿਖਾਈ ਦੇਵੇਗਾ ਜਿਸ ਦੇ ਕੋਲ ਕਈ ਸਥਾਨਕ ਖੇਤਰੀ ਨੈੱਟਵਰਕ ਤਾਂ ਹਨ ਲੇਕਿਨ ਪਲੱਗ-ਇਨ ਕਰਨ ਲਈ ਕੋਈ ਸਮਾਨ ਮਿਆਰੀ ਇੰਟਰਨੈੱਟ ਸੁਵਿਧਾ ਨਹੀਂ ਹੈ। ਅਸਲੀਅਤ ਦਾ ਇਹ ਬਦਲਵਾਂ ਸੰਸਕਰਣ ਉਸ ਪ੍ਰਵਾਹ (ਵਹਾਅ) ਦੇ ਬਰਾਬਰ ਹੈ ਜਿਸ ਦਾ ਡਿਜੀਟਲ ਸਿਹਤ ਖੇਤਰ ਅੱਜ ਸਾਹਮਣਾ ਕਰ ਰਿਹਾ ਹੈ- ਵਿਘਨਕਾਰੀ ਟੈਕਨੋਲੋਜੀਆਂ ਦੇ ਮੁਹਾਨੇ (ਸਾਹਮਣੇ) ‘ਤੇ ਮੌਜੂਦ ਦੁਨੀਆ ਇਸ ਮਾਮਲੇ ਵਿੱਚ ਅੰਤਰ ਰਾਸ਼ਟਰੀ ਅਗਵਾਈ ਨਾਲ ਇੱਕ ਮਿਆਰੀ ਢਾਂਚਾ ਅਤੇ ਦਿਸ਼ਾ ਦੇ ਨਾਲ –ਨਾਲ ਇੱਕ ਨਿਰਣਾਇਕ ਪਹਿਲ ਦੀ ਉਡੀਕ (ਦਾ ਇੰਤਜ਼ਾਰ) ਕਰ ਰਹੀ ਹੈ ਤਾਕਿ ਇਸ ਦੇ ਜ਼ਰੀਏ ਅਰਬਾਂ ਲੋਕਾਂ ਨੂੰ ਲਾਭਾਂਵਿੰਤ (ਲਾਭ ਪਹੁੰਚਾਉਣ ਦੀ) ਕਰਨ ਦੀ ਸਮਰੱਥਾ ਰੱਖਣ ਵਾਲੇ ਇਨੋਵੇਸ਼ਨ ਨੂੰ ਗਲੋਬਲ ਸਾਉਥ ਵਿੱਚ ਹੁਲਾਰਾ ਦਿੰਦੇ ਹੋਏ ਕਾਇਮ ਰੱਖਣਾ (ਬਣਾਏ ਰੱਖਣਾ) ਸੁਨਿਸ਼ਚਿਤ ਕੀਤਾ ਜਾ ਸਕੇ। ਡਿਜੀਟਲ ਸਿਹਤ ਦੀ ਉਤਸ਼ਾਹਪੂਰਨ ਦੁਨੀਆ ਛੋਟੇ ਪ੍ਰੰਤੂ ਪ੍ਰਭਾਵਪੂਰਨ ਪ੍ਰਯੋਗਿਕਾਂ ਅਤੇ ਉਪ-ਖੇਤਰਾਂ ਵਿੱਚ ਸਮਾਰਟ ਵਿਅਰੈਬਲਸ, ਇੰਟਰਨੈੱਟ ਆਵ੍ ਥਿੰਗਜ਼, ਵਰਚੁਅਲ ਕੇਅਰ, ਰਿਮੋਟ ਮਾਨੀਟਰਿੰਗ, ਆਰਟੀਫਿਸ਼ੀਅਲ ਇੰਟੇਲੀਜੈਂਸ, ਬਿਗ ਡਾਟਾ ਐਨਾਲਿਟਿਕਸ,, ਬਲਾਕ-ਚੇਨ, ਡਾਟਾ ਐਕਸਚੇਂਜ ਨੂੰ ਸਮਰੱਥ ਬਣਾਉਣ ਵਾਲੇ ਉਪਕਰਣ, ਸਟੋਰੇਜ, ਦੂਰ-ਦੁਰਾਡੇ ਡਾਟਾ ਕੈਪਚਰ ਜਿਹੀਆਂ ਇਨੋਵੇਸ਼ਨਾਂ ਨਾਲ ਭਰਪੂਰ ਹਨ ਲੇਕਿਨ ਇਹ ਏਕੀਕ੍ਰਿਤ ਗਲੋਬਲ ਦ੍ਰਿਸ਼ਟੀਕੋਣ ਦੀ ਘਾਟ ਨਾਲ ਇੱਕ ਬਿਖਰੇ ਹੋਏ ਈਕੋਸਿਸਟਮ ਵਿੱਚ ਉਲਝੀ ਹੋਈ ਹੈ। ਇਹ ਸਾਰੀਆਂ ਸਥਿਤੀਆਂ ਅਜਿਹੇ ਸਮੇਂ ਵਿੱਚ ਹਨ ਜਦੋਂ ਮਹਾਮਾਰੀ ਨੇ ਸਾਨੂੰ ਪਹਿਲਾਂ ਤੋਂ ਹੀ ਸਿਹਤ ਸੇਵਾ ਖੇਤਰ ਵਿੱਚ ਡਿਜੀਟਲ ਉਪਕਰਣਾਂ ਦੀ ਅਸਾਧਾਰਣ ਸਮਰੱਥਾ ਦੀ ਅਹਿਸਾਸ ਕਰਵਾ ਦਿੱਤਾ ਹੈ।
ਡਿਜੀਟਲ ਸਿਹਤ ਨੂੰ ਹੁਲਾਰਾ ਦੇਣ ਦੀ ਰੂਪਰੇਖਾ ਤਿਆਰ ਕਰਨਾ- ਭਾਰਤ ਵਿੱਚ ਇੱਕ ਮਹਾਨ ਪ੍ਰਯੋਗ ਹਾਲ ਦੇ ਦਿਨਾਂ ਵਿੱਚ ਅਸੀਂ ਭਾਰਤ ਵਿੱਚ ਜਨਤਕ ਸਿਹਤ ਖੇਤਰ ਵਿੱਚ ਡਿਜੀਟਲ ਉਪਕਰਣਾਂ ਦੀ ਪਰਿਵਰਤਨਕਾਰੀ ਸਮਰੱਥਾ ਦਾ ਉਪਯੋਗ ਕਰਨ ਦੇ ਨਾਲ-ਨਾਲ ਇਸ ਦਾ ਅਨੁਭਵ ਕਰ ਚੁਕੇ ਹਾਂ। ਕੋਵਿਡ-19 ਦੇ ਦੌਰਾਨ, ਕੋਵਿਨ ਅਤੇ ਈ- ਸੰਜੀਵਨੀ ਜਿਹੇ ਪਲੈਟਫਾਰਮ ਪੂਰੀ ਤਰ੍ਹਾਂ ਨਾਲ ਗੇਮ-ਚੇਂਜਰ ਸਿੱਧ ਹੋਏ। ਇਨ੍ਹਾਂ ਡਿਜੀਟਲ ਉਪਕਰਣਾਂ ਨੇ ਨਾਂ ਸਿਰਫ਼ ਟੀਕੇ ਲਗਾਉਣ ਦੇ ਤਰੀਕੇ ਨੂੰ ਹੀ ਬਦਲ ਦਿੱਤਾ ਬਲਕਿ ਇਨ੍ਹਾਂ ਦੇ ਜ਼ਰੀਏ ਇੱਕ ਅਰਬ ਤੋਂ ਵਧ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ ਗਈਆਂ ਅਤੇ ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਸਨ, ਜਿਨਾਂ ਤੱਕ ਪਹੁੰਚਣਾ ਸਭ ਤੋਂ ਵਧ ਮੁਸ਼ਕਿਲ ਕੰਮ ਸੀ।
ਭਾਰਤ ਦੇ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦਾ ਡਿਜੀਟਲ ਆਧਾਰ- ਕੋਵਿਨ, ਜਿੱਥੇ ਇੱਕ ਪਾਸੇ ਵੈਕਸੀਨ ਦੀ ਉਪਲਬਧਤਾ ਅਤੇ ਇਸ ਨੂੰ ਲਗਾਏ ਜਾਣ ਦੀ ਵਿਵਸਥਾ ‘ਤੇ ਨਜ਼ਰ ਰੱਖਦਾ ਹੈ ਉੱਥੇ ਹੀ ਦੂਸਰੇ ਪਾਸੇ ਇਹ ਹਰੇਕ ਲਾਭਾਰਥੀ ਦੇ ਕੋਵਿਡ-19 ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਕਰਨ ਤੋਂ ਇਲਾਵਾ ਅਸਲ ਟੀਕਾਕਰਣ ਪ੍ਰਕਿਰਿਆ, ਟੀਕਾਕਰਣ ਦੇ ਪ੍ਰਮਾਣ ਦੇ ਰੂਪ ਵਿੱਚ ਡਿਜੀਟਲ ਸਰਟੀਫਿਕੇਟ ਦੇ ਨਾਲ-ਨਾਲ ਹੋਰ ਸੁਵਿਧਾਵਾਂ ਵੀ ਪ੍ਰਦਾਨ ਕਰਦਾ ਹੈ।
ਲੋਕਾਂ ਅਤੇ ਵਿਵਸਥਾ ਦੇ ਦਰਮਿਆਨ ਸੂਚਨਾ ਦੀ ਵਿਸ਼ਮਤਾ (ਕਠਿਨਾਈ) ਨੂੰ ਘੱਟ ਕਰਦੇ ਹੋਏ, ਕੋਵਿਨ ਨੇ ਟੀਕਾਕਰਣ ਮੁਹਿੰਮ ਨੂੰ ਲੋਕਤੰਤ੍ਰਾਮਕ ਬਣਾਉਂਦੇ ਹੋਏ ਇਹ ਸੁਨਿਸ਼ਚਿਤ ਵੀ ਕੀਤਾ ਕਿ ਸਾਰੇ ਪਾਤਰ ਲਾਭਾਰਥੀਆਂ ਲਈ ਟੀਕਿਆਂ ਦੀ ਉਪਲਬਧਤਾ ਨੂੰ ਸੁਲਭ ਬਣਾਇਆ ਜਾ ਸਕੇ। ਅਮੀਰ ਹੋਵੇ ਜਾਂ ਗ਼ਰੀਬ, ਇਹ ਸਾਰਿਆਂ ਲਈ ਟੀਕਾਕਰਣ ਕਰਵਾਉਣ ਦਾ ਬਰਾਬਰ ਤਰੀਕਾ ਸੀ ਅਤੇ ਸਾਰੇ ਟੀਕਾ ਲਗਵਾਉਣ ਲਈ ਇੱਕ ਹੀ ਲਾਈਨ ਵਿੱਚ ਖੜ੍ਹੇ ਸਨ। ਇਸ ਸਸ਼ਕਤ ਸਾਧਨ ਦੀ ਸਮਰੱਥਾ ਨੂੰ ਦੇਖਦੇ ਹੋਏ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਦੁਨੀਆ ਲਈ ਇੱਕ ਭੇਂਟ ਦੇ ਰੂਪ ਵਿੱਚ ਪੇਸ਼ ਕੀਤਾ।
ਇਸੇ ਤਰ੍ਹਾਂ ਨਾਲ ਟੈਲੀਮੇਡੀਸਿਨ ਪਲੇਟਫਾਰਮ ਈ-ਸੰਜੀਵਨੀ, ਜਿਸ ਦੇ ਜ਼ਰੀਏ ਲੋਕਾਂ ਨੂੰ ਆਪਣੇ ਘਰ ਵਿੱਚ ਵੀ ਆਰਾਮ ਨਾਲ ਡਾਕਟਰਾਂ ਦੇ ਨਾਲ ਔਨਲਾਈਨ ਸਲਾਹ-ਮਸ਼ਵਰੇ ਦੀ ਸੁਵਿਧਾ ਮਿਲੀ, ਛੇਤੀ ਹੀ ਲੋਕਪ੍ਰਿਯ ਹੋ ਗਿਆ ਅਤੇ ਇਸ ਦੇ ਮਾਧਿਅਮ ਨਾਲ 10 ਕਰੋੜ ਤੋਂ ਵਧ ਮਸ਼ਵਰੇ ਲਏ ਗਏ। ਇਸ ਪਲੇਟਫਾਰਮ ਦੇ ਮਾਧਿਅਮ ਨਾਲ ਇੱਕ ਦਿਨ ਸਭ ਤੋਂ ਵਧ 5 ਲੱਖ ਤੋਂ ਅਧਿਕ ਮਸ਼ਵਰੇ ਵੀ ਲਏ ਗਏ। ਡਿਜੀਟਲ ਰੂਪ ਨਾਲ ਸਮਰੱਥ ਕੋਵਿਡ ਵਾਰ ਰੋਮ ਨੇ ਲਗਭਗ ਅਸਲ ਸਮੇਂ ‘ਤੇ ਹੀ ਸਾਨੂੰ ਪ੍ਰਮਾਣ (ਸਬੂਤ)-ਆਧਾਰਿਤ ਨੀਤੀਗਤ ਫੈਸਲੇ ਲੈਣ ਵਿੱਚ ਸਹਾਇਤਾ ਕੀਤੀ। ਇੱਕ ਵਿਸ਼ੇਸ਼ ਨਿਗਰਾਨੀ ਪ੍ਰਣਾਲੀ- ਕੋਵਿਡ-19 ਇੰਡੀਆ ਪੋਰਟਲ ਨੇ ਭੂਗੋਲਿਕ ਸਥਿਤੀ ਦੇ ਅਧਾਰ ‘ਤੇ ਨਾ ਸਿਰਫ਼ ਬਿਮਾਰੀ ਬਲਕਿ ਮਾਮਲਿਆਂ ਦੀ ਸੰਖਿਆ ਦੇ ਅਧਾਰ ‘ਤੇ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਮੰਗ ਦਾ ਅਨੁਮਾਨ ਲਗਾਉਂਦੇ ਹੋਏ ਜ਼ਰੂਰੀ ਸਪਲਾਈ ਲਈ ਜ਼ਰੂਰੀ ਵਸਤਾਂ ਦੀ ਸੂਚੀ ਦੀ ਨਿਗਰਾਨੀ ਵੀ ਕੀਤੀ। ਅਰੋਗਯ ਸੇਤੂ, ਆਰਟੀ-ਪੀਸੀਆਰ ਐਪ ਅਤੇ ਹੋਰ ਡਿਜੀਟਲ ਉਪਕਰਣਾਂ ਦੇ ਮਾਧਿਅਮ ਨਾਲ ਸਾਡੇ ਦੇਸ਼ ਦੇ ਡਾਟਾ ਨੂੰ ਨੀਤੀ ਵਿੱਚ ਪਰਿਵਰਤਿਤ ਕਰਨ ਦਾ ਰਾਹ ਪੱਧਰਾ ਕੀਤਾ ਜਿਸ ਨੇ ਸਾਡੀ ਕੋਵਿਡ-19 ਨੀਤੀ ਪ੍ਰਤੀਕਿਰਿਆ ਨੂੰ ਇੱਕ ਪਰਿਮਾਣ ਦੇ ਕ੍ਰਮ ਵੱਜੋਂ ਮਜ਼ਬੂਤ ਕੀਤਾ।
ਜਨਤਕ ਸਿਹਤ ਵਿੱਚ ਡਿਜੀਟਲ ਉਪਕਰਣਾਂ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਲਈ, ਭਾਰਤ ਪਹਿਲਾਂ ਤੋਂ ਹੀ ਇੱਕ ਰਾਸ਼ਟਰੀ ਡਿਜੀਟਲ ਸਿਹਤ ਇਕੋਸਿਸਟਮ- ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ ਤਿਆਰ ਕਰ ਰਿਹਾ ਹੈ। ਇਸ ਦੇ ਮਾਧਿਅਮ ਨਾਲ ਰੋਗੀ (ਮਰੀਜ਼) ਆਪਣੇ ਮੈਡੀਕਲ ਰਿਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਪ੍ਰਾਪਤ ਕਰਨ ਤੋਂ ਇਲਾਵਾ ਉਚਿਤ ਇਲਾਜ ਅਤੇ ਇਲਾਜ ਤੋਂ ਬਾਅਦ ਦੀ ਪ੍ਰਕਿਰਿਆ ਨੂੰ ਸੁਨਿਸ਼ਚਿਤ ਕਰਨ ਦੇ ਲਈ ਹੈਲਥ ਕੇਅਰ ਪ੍ਰੋਵਾਈਡਰ ਨਾਲ ਸਾਂਝਾ ਕਰ ਸਕਦੇ ਹਨ। ਇਹ ਰੋਗੀਆਂ ਨੂੰ ਸਿਹਤ ਸੁਵਿਧਾਵਾਂ ਅਤੇ ਸਰਵਿਸ ਪ੍ਰੋਵਾਈਡਰਸ ਦੇ ਬਾਰੇ ਵਿੱਚ ਸਟੀਕ ਜਾਣਕਾਰੀ ਦਿਲਾਉਣ ਵਿੱਚ ਮਦਦ ਕਰਦਾ ਹੈ।
ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਮਰੱਥ ਅਗਵਾਈ ਵਿੱਚ ਭਾਰਤ ਦੁਨੀਆ ਦੇ ਲਈ, ਵਿਸ਼ੇਸ਼ ਤੌਰ ‘ਤੇ ਹੇਠਲੇ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਬਰਾਬਰ ਡਿਜੀਟਲ ਸਿਹਤ ਇਕੋਸਿਸਟਮ ਬਣਾਉਣ ਲਈ ਸਾਡੇ ਸਿੱਖਿਆ ਅਤੇ ਸੰਸਾਧਨਾਂ ਨੂੰ ਸਾਂਝਾ ਕਰਨ ਲਈ ਤਿਆਰ ਹਨ ਤਾਕਿ ਸਾਡੇ ਅਨੁਭਵ ਉਨ੍ਹਾਂ ਨੂੰ ਡਿਜੀਟਲ ਜਨਤਕ ਵਸਤਾਂ ਦੇ ਲਈ ਕੀਤੇ ਜਾਣ ਵਾਲੇ ਪ੍ਰਯਾਸਾਂ ਵਿੱਚ ਮਦਦ ਕਰ ਸਕਣ। ਵਿਸ਼ਵ ਦੇ ਇਨ੍ਹਾਂ ਖੇਤਰਾਂ ਵਿੱਚ ਵੰਚਿਤ ਲੋਕ ਅਤਿਆਧੁਨਿਕ ਡਿਜੀਟਲ ਸਮਾਧਾਨਾਂ ਅਤੇ ਇਨੋਵੇਸ਼ਨਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦਾ ਯੂਨੀਵਰਸਲ ਹੈਲਥ ਕੇਅਰ ਕਵਰੇਜ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਗਲੋਬਲ ਡਿਜੀਟਲ ਹੈਲਥ ਇਕੋਸਿਸਟਮ ਕੀ ਹੈ?
ਕੌਪੀਰਾਈਟ ਵਿਵਸਥਾਵਾਂ ਅਤੇ ਮਾਲਕੀ ਪ੍ਰਣਾਲੀਆਂ ਨੇ ਡਿਜੀਟਲ ਸਮਾਧਾਨਾਂ ਤੱਕ ਪਹੁੰਚ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਹੈ। ਜ਼ਿਆਦਾਤਰ ਪਰਿਵਰਤਨਕਾਰੀ ਡਿਜੀਟਲ ਸਮਾਧਾਨ ਆਸਾਨੀ ਨਾਲ ਉਪਲਬਧ ਨਹੀਂ ਹਨ, ਕਿਉਂਕਿ ਉਹ ਭਾਸ਼ਾ, ਸਮੱਗਰੀ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੇ ਸੰਦਰਭ ਵਿੱਚ ਅਸਮਾਣ ਰੂਪ ਨਾਲ ਵੰਡੇ ਗਏ ਹਨ। ਪ੍ਰਾਸੰਗਿਕ ਡਿਜੀਟਲ ਜਨਤਕ ਸਮਾਨ ਜਾਂ ਓਪਨ-ਸੋਰਸ ਸਮਾਧਾਨ ਮੌਜੂਦ ਹੋਣ ‘ਤੇ ਵੀ, ਉਨ੍ਹਾਂ ਦਾ ਉਪਯੋਗਤਾ ਸੀਮਤ ਹੈ ਕਿਉਂਕਿ ਉਹ ਇੱਕ ਮੰਚ, ਡਾਟਾ ਅਤੇ ਨੀਤੀ ਤੋਂ ਬੱਝੇ ਹੋਏ ਹਨ ਜਿਸ ਲਈ ਕੋਈ ਬਰਾਬਰ ਗਲੋਬਲ ਮਿਆਰ ਨਹੀਂ ਹਨ। ਇਸ ਤੋਂ ਇਲਾਵਾ, ਡਿਜੀਟਲ ਹੈਲਥ ਲਈ ਕੋਈ ਵਿਆਪਕ ਗਲੋਬਲ ਪ੍ਰਬੰਧਕੀ ਫਾਰਮੈਟ ਵੀ ਨਹੀਂ ਹੈ ਜੋ ਵੱਖ-ਵੱਖ ਪ੍ਰਾਣੀਆਂ ਵਿੱਚ ਪਾਰਸਪਰਿਕਤਾ ਦਾ ਧਿਆਨ ਰੱਖ ਸਕੇ।
ਡਿਜੀਟਲ ਸਿਹਤ ਦੇ ਸੰਦਰਭ ਵਿੱਚ ਗਲੋਬਲ ਮਿਆਰਾਂ ਨੂੰ ਨਿਰਧਾਰਿਤ ਕਰਨ ਲਈ ਕਈ ਸੁਤੰਤਰ ਕੋਸ਼ਿਸਾਂ ਵੀ ਜਾਰੀ ਹਨ, ਲੇਕਿਨ ਇਹ ਪਹਿਲ ਇੱਕ ਅਧਿਕਾਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ, ਅਤੇ ਲਾਗੂ ਕਰਨ ਲਈ ਕੋਈ ਵੀ ਸਮਰਥਨ ਦੇ ਬਿਨਾਂ ਕਾਫ਼ੀ ਹਦ ਤੱਕ ਅਸੰਗਠਿਤ ਹਨ। ਇਹ ਚੁਣੌਤੀਆਂ ਮੌਕਿਆਂ ਵਿੱਚ ਬਦਲ ਸਕਦੀਆਂ ਹਨ ਜੇਕਰ ਅਸੀਂ ਇੱਕ ਆਲਮੀ ਸਮੁਦਾਇ ਦੇ ਰੂਪ ਵਿੱਚ ਇੱਕ ਪ੍ਰਭਾਵੀ ਸਿੰਗਲ ਮੰਚ ‘ਤੇ ਸਾਰੇ ਯਤਨਾਂ ਨੂੰ ਸਮਾਨ ਰੂਪ ਨਾਲ ਇਕੱਠਿਆਂ ਰੱਖਣ ਦਾ ਸੰਕਲਪ ਕਰ ਸਕਦੇ ਹਨ। ਇਸ ਮਾਮਲੇ ਵਿੱਚ ਜੀ-20 ਪ੍ਰਭਾਵੀ ਰੂਪ ਨਾਲ ਡਿਜੀਟਲ ਸਿਹਤ ਲਈ ਭਵਿੱਖ ਲਈ ਦ੍ਰਿਸ਼ਟੀਕੋਣ ‘ਤੇ ਵਿਚਾਰ ਕਰਨ ਅਤੇ ਇਸ ਦਾ ਨਿਰਮਾਣ ਕਰਨ ਲਈ ਇੱਕ ਸ਼ਕਤੀਸ਼ਾਲੀ ਮੰਚ ਦੇ ਰੂਪ ਵਿੱਚ ਤਿਆਰ ਹੈ। ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਇੱਕ ਡਿਜੀਟਲ ਸਿਹਤ ਸਫ਼ਲਤਾ ਲਈ ਯਤਨਸ਼ੀਲ ਕਲਪਨਾ ਕਰੋ ਕਿ ਜੇ ਅਸੀਂ ਮਨੁੱਖਤਾ ਲਈ ਡਿਜੀਟਲ ਸਿਹਤ ਲਈ ਇੱਕ ਪ੍ਰਭਾਵੀ ਆਲਮੀ ਪ੍ਰਾਰੂਪ ਬਣਾਉਂਦੇ ਹਾਂ ਅਤੇ ਇਸਨੂੰ ਲਾਗੂ ਕਰਦੇ ਹਾਂ ਤਾਂ ਇਸ ਅਸਧਾਰਣ ਸਮਰੱਥਾ ਨੂੰ ਸਾਰਿਆਂ ਲਈ ਸਮਾਨ ਰੂਪ ਨਾਲ ਉਪਯੋਗ ਕੀਤਾ ਜਾ ਸਕਦਾ ਹੈ।
ਇਸ ਦੇ ਲਈ ਅਸੀਂ ਸਮੂਹਿਕ ਤੌਰ ‘ਤੇ ਮੌਜੂਦਾ ਸਮੇਂ ਵਿੱਚ ਜਾਰੀ ਵਿਭਿੰਨ ਪ੍ਰਯਾਸਾਂ ਨੂੰ ਡਿਜੀਟਲ ਸਿਹਤ ‘ਤੇ ਇੱਕ ਸਮਾਨ ਆਲਮੀ ਪਹਿਲ ਵਿੱਚ ਪਰਿਵਰਤਿਤ ਕਰਨ ਦੇ ਨਾਲ -ਨਾਲ ਇੱਕ ਸ਼ਾਸਨ ਢਾਂਚੇ ਨੂੰ ਸੰਸਥਾਗਤ ਬਣਾਉਣ, ਇੱਕ ਸਮਾਨ ਪ੍ਰੋਟੋਕੋਲ ‘ਤੇ ਸਹਿਯੋਗ ਕਰਨ, ਡਿਜੀਟਲ ਜਨਤਕ ਵਸਤੂਆਂ ਦੇ ਰੂਪ ਵਿੱਚ ਸਿਹਤ ਸੇਵਾ ਵਿੱਚ ਉਮੀਦਜਨਕ ਡਿਜੀਟਲ ਸਮਾਧਾਨਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਵਿਸਤਾਰ ਕਰਨ, ਵੱਖ-ਵੱਖ ਵਿਸ਼ਿਆਂ ਅਤੇ ਖੇਤਰਾਂ ਦੇ ਸਾਰੇ ਪ੍ਰਾਸੰਗਿਕ ਹਿਤਧਾਰਕਾਂ ਨੂੰ ਇਕੱਠਿਆਂ ਲਿਆਉਣ ਲਈ ਸੰਸਥਾਵਾਂ ਨੂੰ ਸਥਾਪਿਤ ਕਰਨ ਤੋਂ ਇਲਾਵਾ ਗਲੋਬਲ ਹੈਲਥ ਡਾਟਾ ਐਕਸਚੇਂਜ ਲਈ ਵਿਸ਼ਵਾਸ ਨਿਰਮਾਣ ਅਤੇ ਅਜਿਹੀਆਂ ਪਹਿਲਾਂ ਨੂੰ ਵਿੱਤਪੋਸ਼ਿਤ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਦਹਾਕਿਆਂ ਪਹਿਲਾਂ ਇੰਟਰਨੈੱਟ ਲਈ ਕੀਤਾ ਗਿਆ ਸੀ।
ਜੀ-20 ਦੀ ਪ੍ਰਧਾਨਗੀ ਦੇ ਹਿੱਸੇ ਦੇ ਰੂਪ ਵਿੱਚ, ਅਸੀਂ ਭਾਰਤ ਵਿੱਚ ਇਨ੍ਹਾਂ ਵਿੱਚੋਂ ਕੁਝ ਮੁੱਦਿਆਂ ‘ਤੇ ਆਮ ਸਹਿਮਤੀ ਬਣਾਉਣ ਅਤੇ ਉਨ੍ਹਾਂ ਨੂੰ ਸੰਚਾਲਿਤ ਕਰਨ ਲਈ ਇੱਕ ਕਰਦੇ ਹਾਂ ਅਤੇ ਆਮ ਬਣਾਉਂਦੇ ਹਾਂ ਉਨ੍ਹਾਂ ਨੂੰ ਯੋਗ ਵਿਵਸਥਾ ਦੇ ਨਾਲ ਇੱਕ ਰੋਡਮੈਪ ਬਣਾਉਣ ਦੀ ਕੋਸ਼ਿਸ਼ ਕਰਨਗੇ, ਤਾਕਿ ਡਿਜੀਟਲ ਹੈਲਥ ਦੀ ਪੂਰੀ ਸਮਰੱਥਾ ਨੂੰ ਗਲੋਬਲ ਸਾਉਥ ਦੇਸ਼ਾਂ ਸਮੇਤ ਪੂਰੀ ਦੁਨੀਆ ਲਈ ਉਪਯੋਗ ਕੀਤਾ ਜਾ ਸਕੇ। ਡਿਜੀਟਲ ਸਿਹਤ ਵਿੱਚ ਸਫ਼ਲਤਾ ਦੀ ਗਾਥਾ ਲਿਖਣ ਲਈ ਸਾਨੂੰ ਆਪਣੇ ਸੰਕ੍ਰੀਣ ਹਿੱਤਾਂ ਤੋਂ ਪਰ੍ਹੇ ਸਮਾਜਿਕ ਭਲਾਈ ਨੂੰ ਮਹੱਤਵ ਦੇਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਯੂਨੀਵਰਸਲ ਹੈਲਥ ਕੇਅਰ ਕਵਰੇਜ਼ ਦੇ ਮਾਮਲੇ ਵਿੱਚ ਬ੍ਰਹਿਮੰਡ ਸਾਡੇ ਆਪਣੇ ਦੇਸ਼ਾਂ ਦੀ ਸੀਮਾ ਤੋਂ ਕਿਧਰੇ ਵਧ ਵਿਸਤਾਰਿਤ ਹੈ। ਸੰਖੇਪ ਵਿੱਚ, ਜੀ-20 ਵਿੱਚ ਸਾਡੀ ਇੱਛਾ ਅਤੇ ਕਾਰਵਾਈ, ਵਸੁਧੈਵ ਕੁਟੁੰਬਕਮ ਦੀ ਭਾਵਪੂਰਣ ਪ੍ਰੇਰਨਾ ਨਾਲ ਜੁੜੀ ਹੈ ਜਿਸ ਦਾ ਅਰਥ ਹੈ ਕਿ ਬ੍ਰਹਿਮੰਡ ਇੱਕ ਪਰਿਵਾਰ ਹੈ ਅਤੇ ਉਸ ਪਰਿਵਾਰ ਦੇ ਲਈ, ਬ੍ਰਹਿਮੰਡ ਲਈ ਕਿਸੇ ਵੀ ਕੀਮਤ ‘ਤੇ ਸਿਹਤ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਦਾਰੀ ਹੈ।