ਅੱਜ ਮਿਤੀ 10-12-2022 ਨੂੰ ਲਾਇਨਜ਼ ਕਲੱਬ ਮੋਹਾਲੀ ਐਸ. ਏ. ਐਸ. ਨਗਰ ਵੱਲੋਂ ਸੇਂਟ. ਸੋਲਜ਼ਰ ਇਟਰਨੈਸ਼ਨਲ ਕਾਨਵੈਂਟ ਸਕੂਲ, ਫੇਜ਼ 7 ਮੋਹਾਲੀ ਵਿਖੇ ਸਮਾਜਿਕ ਅਤੇ ਭਾਵਨਾਤਮਕ ਸਿਖਲਾਈ (ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ) ਲਾਇਨ ਕੁਐਸਟ ਸੈਮੀਨਾਰ ਦਾ ਆਯੋਜਨ ਕਲੱਬ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਕਲੱਬ ਦੇ ਸਕੱਤਰ ਲਾਇਨ ਅਮਿਤ ਨਰੂਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 40 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ 100 ਦੇ ਕਰੀਬ ਸੀਨੀਅਰ ਕਲਾਸਾਂ ਦੇ ਬੱਚਿਆਂ ਨੇ ਇਸ ਸੈਮੀਨਾਰ ਵਿਚ ਭਾਗ ਲਿਆ।
ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਲਾਇਨਜ਼ ਕਲੱਬ ਦੇ ਡਿਸਟ੍ਰੀਕ 321-F ਦੇ ਡਿਸਟ੍ਰੀਕ ਗਵਰਨਰ ਐਮ. ਜੇ. ਐਫ. ਲਾਇਨ ਲਲਿਤ ਬਹਿਲ ਜੀ ਨੇ ਸ਼ਿਰਕਤ ਕੀਤੀ ਅਤੇ ਦੂਸਰੇ ਵਾਇਸ ਡਿਸਟ੍ਰੀਕ ਗਵਰਨਰ ਐਮ. ਜੇ. ਐਫ. ਲਾਇਨ ਰਵਿੰਦਰ ਸੱਗਰ ਜੀ ਨੇ ਮੁੱਖ ਬੁਲਾਰੇ ਵੱਜੋਂ ਭੂਮਿਕਾ ਨਿਭਾਈ। ਸਪੀਕਰ ਸਾਹਿਬ ਵੱਲੋਂ ਬੱਚਿਆਂ ਦੇ ਭਵਿੱਖ ਅਤੇ ਵੱਧਦੀ ਉਮਰ ਵਿੱਚ ਆ ਰਹੇ ਬਦਲਾਵਾਂ ਬਾਰੇ ਬੜੇ ਹੀ ਮੱਹਤਵਪੂਰਨ ਅਤੇ ਕੀਮਤੀ ਗੱਲਾਂ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਅਧਿਆਪਕਾਂ ਅਤੇ ਮਾਂ ਬਾਪ ਨੂੰ ਕਿਸ ਤਰਾਂ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ ਅਤੇ ਕਿਸ਼ੋਰ ਉਮਰ ਵਿੱਚ ਬੱਚਿਆਂ ਦਾ ਕਿਸ ਤਰਾਂ ਖਿਆਲ ਰੱਖਣਾ ਚਾਹੀਦਾ ਹੈ, ਇਹ ਵੀ ਨੁੱਕਤੇ ਸਾਂਝੇ ਕੀਤੇ।
ਲਾਇਨਜ਼ ਕਲੱਬ ਮੋਹਾਲੀ ਵੱਲੋਂ ਕਰਵਾਏ ਗਏ ਸੈਮੀਨਾਰ ਦੀ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕ ਸਾਹਿਬਾਨ ਨੇ ਖ਼ੂਬ ਸ਼ਲਾਂਘਾ ਕੀਤੀ ਇਸ ਮੌਕੇ ਮੋਹਾਲੀ ਦੇ ਪੈਰਾਗਾਨ ਸੀਨੀ: ਸੈਕ:, ਸੈ਼ਮਰੋਕ, ਮਿਲਲੇਨੀਅਮ, ਜੈੱਮ ਪਬਲਿਕ, ਸਵਾਮੀ ਰਾਮ ਤੀਰਥ ਅਤੇ ਏ.ਕੇ.ਐਸ.ਆਈ.ਪੀ. ਸਕੂਲਾਂ ਦੇ, ਪ੍ਰਿੰਸੀਪਲਜ਼ ਅਤੇ ਅਧਿਆਪਕ ਮਜੂਦ ਸਨ।
ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਅਤੇ ਚਾਰਟਰ ਮੈਂਬਰ ਲਾਇਨ ਜੇ. ਐਸ. ਰਾਹੀ ਜੀ ਵੱਲੋਂ ਆਏ ਹੋਏ ਸਾਰੇ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਇਸੀ ਤਰਾਂ ਦੇ ਹੋਰ ਵੀ ਉਪਰਾਲੇ ਕਰਨ ਦਾ ਵਿਸ਼ਵਾਸ ਦਵਾਇਆ ਗਿਆ।
ਅੰਤ ਵਿੱਚ ਕਲੱਬ ਦੇ ਪ੍ਰਬੰਧਕ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਸੇਂਟ ਸੋਲਜ਼ਰ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜਲੀ ਸ਼ਰਮਾ, ਸਕੂਲ ਦੇ ਸਟਾਫ ਅਤੇ ਦੂਸਰੇ ਸਕੂਲਾਂ ਤੋਂ ਆਏ ਪ੍ਰਿੰਸੀਪਲਜ਼ ਅਤੇ ਅਧਿਆਪਕ ਸਾਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਲਾਇਨ ਕੁਲਦੀਪ ਸਿੰਘ ਚੱਠਾ (ਖ਼ਜ਼ਾਨਚੀ), ਲਾਇਨ ਜਤਿੰਦਰ ਬੰਸਲ, ਲਾਇਨ ਆਰ. ਪੀ. ਐਸ. ਵਿੱਗ, ਲਾਇਨ ਕੁਲਦੀਪ ਸਿੰਘ, ਲਾਇਨ ਰਾਜਿੰਦਰ ਚੌਹਾਨ, ਲਾਇਨ ਕੇ.ਕੇ. ਅਗਰਵਾਲ, ਲਾਇਨ ਸਤਨਾਮ ਸਿੰਘ, ਲਾਇਨ ਵਨੀਤ ਗਰਗ, ਲਾਇਨ ਬਲਜਿੰਦਰ ਸਿੰਘ, ਲਾਇਨ ਸੁਦਰਸ਼ਨ ਮਹਿਤਾ ਵੀ ਹਾਜਰ ਸਨ।