ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਬਣੀ ਗਵਰਨਿੰਗ ਬਾਡੀ ਦੀ ਚੋਣ ਸਬੰਧੀ ਸੂਚਨਾ
ਐਸੋਸੀਏਸ਼ਨ ਦੀਆ ਚੋਣਾ ਦਾ ਅਮਲ ਕੁਝ ਦਿਨਾ ਤੋਂ ਚੱਲ ਰਿਹਾ ਸੀ। ਕੁਝ ਮੈਂਬਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਨਾਲ ਹੀ ਸਰਬਸੰਮਤੀ ਨਾਲ ਟੀਮ ਦਾ ਗਠਨ ਹੋ ਗਿਆ। ਕਰਨਲ ਪੀ ਪੀ ਐਸ ਨਰੂਲਾ, ਪ੍ਰੀਜ਼ਾਈਡਿੰਗ ਅਫਸਰ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿੱਥੇ 130 ਤੋਂ ਵੱਧ ਮੈਂਬਰ ਇਕੱਠੇ ਹੋਏ ਸਨ।
ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਨੂੰ ਪ੍ਰਧਾਨ ਅਤੇ ਸ੍ਰ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਸਹੁੰ ਚੁਕਾਈ ਗਈ। ਸ਼੍ਰੀ ਰਵਜੋਤ ਸਿੰਘ ਮੁੱਖ ਕਨਵੀਨਰ ਅਤੇ ਸ਼੍ਰੀ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ ਚੁਣੇ ਗਏ। ਸ੍ਰ ਬੀ ਐਸ ਬੱਲ ਸਕੱਤਰ ਭਲਾਈ ਅਤੇ ਸ੍ਰੀਮਤੀ ਪਲਵੰਤ ਕੌਰ ਸਕੱਤਰ ਈਵੈਂਟਸ ਚੁਣੇ ਗਏ । ਇਸ ਤੋਂ ਇਲਾਵਾ ਪੰਜ ਕਾਰਜਕਾਰਨੀ ਮੈਂਬਰ ਵੀ ਚੁਣੇ ਗਏ
1 ਡਾ: ਵਿਜੇ ਲਕਸ਼ਮੀ ਸ਼ਾਰਦਾ
2. ਸ਼ ਚਰਨਜੀਤ ਸਿੰਘ
3. ਡਾ: ਨਰਦੇਵ ਸਿੰਘ
4. ਸ਼ ਹਰਕੀਰਤ ਸਿੰਘ
5. ਸ਼ ਅਜੀਤ ਸਿੰਘ ਹੁੰਦਲ
ਬ੍ਰਿਗੇਡੀਅਰ ਜਗਦੇਵ ਨੇ ਸਾਬਕਾ ਪ੍ਰਧਾਨ ਸ੍ਰੀ ਜੇ ਐੱਸ ਠੁਕਰਾਲ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਨਵੀਂ ਅਤੇ ਊਰਜਾਵਾਨ ਟੀਮ ਨਾਲ MSCA ਦੇ ਮਨੋਰਥਾਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ, ਖਾਸ ਕਰਕੇ ਬਜ਼ੁਰਗਾਂ ਅਤੇ ਸਮਾਜ ਦੀ ਭਲਾਈ ਲਈ। ਉਨ੍ਹਾਂ ਸਮੂਹ ਮੈਂਬਰਾਂ ਤੋਂ ਐਸੋਸੀਏਸ਼ਨ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੀ ਮੰਗ ਵੀ ਕੀਤੀ।