ਭਾਜਪਾ ਚੰਡੀਗੜ ਵਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੀਰ ਬਾਲ ਦਿਵਸ ਸਬੰਧੀ ਧਾਰਮਿਕ ਸਮਾਗਮ ਆਯੋਜਿਤ ਕੀਤਾ
ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਭਾਰਤ ਦੇ ਇਤਿਹਾਸ ਵਿਚ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦੀ ਬੇਮਿਸਾਲ ਉਦਾਹਰਣ: ਜਤਿੰਦਰ ਮਲਹੋਤਰਾ
ਚੰਡੀਗੜ, 26 ਦਿਸੰਬਰ।
ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੂੰ 11 ਪੋਹ, 26 ਦਸੰਬਰ, 1704 ਈ ਨੂੰ ਸਰਹਿੰਦ ਦੇ ਮੁਗਲ ਫੌਜਦਾਰ ਵਜ਼ੀਰ ਖਾਨ ਦੁਆਰਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਉੱਪਰ ਭਾਰਤ ਵਿਚ ਹਰ ਸਾਲ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ “ਵੀਰ ਬਾਲ ਦਿਵਸ” ਵਜੋਂ ਮਨਾਇਆ ਜਾਂਦਾ ਹੈ।
ਚੰਡੀਗੜ ਪ੍ਰਦੇਸ਼ ਭਾਜਪਾ ਵੱਲੋਂ ਵੀ ਇਸ ਸਾਲ ਪ੍ਰਦੇਸ਼ ਪ੍ਰਧਾਨ ਜਤਿੰਦਰ ਮਲਹੋਤਰਾ ਦੀ ਅਗਵਾਈ ਵਿੱਚ ਵੀਰ ਬਾਲ ਦਿਵਸ ਸਬੰਧੀ ਇਕ ਧਾਰਮਿਕ ਸਮਾਗਮ ਸੈਕਟਰ 35 ਸੀ ਦੀ ਪਾਰਕਿੰਗ ਗਰਾਊਂਡ ਵਿਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਉਪਰੰਤ ਕੀਰਤਨ, ਕਥਾ ਵਿਚਾਰ ਹੋਈ। ਸਕੂਲ ਦੇ ਬੱਚਿਆਂ ਨੇ ਵੀ ਕੀਰਤਨ ਕੀਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਇਤਿਹਾਸ ਤੋਂ ਜਾਣੂ ਕਰਵਾਇਆ। ਜਤਿੰਦਰ ਮਲਹੋਤਰਾ ਨੇ ਕੀਰਤਨ ਕਰਨ ਵਾਲੇ ਅਤੇ ਗੱਤਕਾ ਟੀਮ ਦੇ ਬੱਚਿਆਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮਲਹੋਤਰਾ ਨੇ ਕਿਹਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਭਾਰਤ ਦੇਸ਼ ਦੇ ਹੁਣ ਤਕ ਦੇ ਇਤਿਹਾਸ ਵਿਚ ਬੇਮਿਸਾਲ ਹੈ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰਾਂ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਅਤੇ ਕਿਹਾ ਵੀਰ ਬਾਲ ਦਿਵਸ ਮਨਾਉਣ ਦੀ ਭਾਵਨਾ ਸਾਹਿਬਜ਼ਾਦਿਆਂ ਦੀ ਭਾਰਤੀ ਧਰਮ, ਸੰਸਕ੍ਰਿਤੀ, ਦ੍ਰਿੜ ਇਰਾਦੇ ਅਤੇ ਬਹਾਦਰੀ ਦੀ ਗਾਥਾ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਦੀ ਇਕ ਪਹਿਲ ਹੈ ਅਤੇ ਦੇਸ਼ ਨੂੰ ਇਹ ਜਾਣੂ ਕਰਾਉਣ ਦੀ ਕੋਸ਼ਿਸ਼ ਹੈ ਕਿ ਸਾਡਾ ਇਤਿਹਾਸ ਬਹਾਦੁਰੀ, ਕੁਰਬਾਨੀਆਂ ਅਤੇ ਦਲੇਰੀ ਭਰਿਆ ਹੈ।
ਇਸ ਉਪਰੰਤ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ ਅਤੇ ਸਮਾਗਮ ਦੌਰਾਨ ਚਾਹ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿਚ ਸ਼ਹਿਰ ਦੀਆਂ ਸੈਂਕੜੇ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ। ਇਸ ਮੌਕੇ ਉਪਰ ਸੂਬਾ ਪ੍ਰਧਾਨ ਜਤਿੰਦਰ ਮਲਹੋਤਰਾ, ਸਾਬਕਾ ਸੂਬਾ ਪ੍ਰਧਾਨ/ ਮੇਅਰ ਅਰੁਣ ਸੂਦ, ਸਾਬਕਾ ਸੂਬਾ ਪ੍ਰਧਾਨ ਸੰਜੇ ਟੰਡਨ, ਉਪ ਪ੍ਰਧਾਨ ਦਵਿੰਦਰ ਸਿੰਘ ਬਬਲਾ, ਜਨਰਲ ਸਕੱਤਰ ਰਾਮਬੀਰ ਭੱਟੀ,
ਮੇਅਰ ਅਨੂਪ ਗੁਪਤਾ, ਕੰਵਰ ਰਾਣਾ,
ਸਾਬਕਾ ਮੇਅਰ ਸਰਬਜੀਤ ਕੌਰ ਢਿੱਲੋਂ, ਜਸਮਨਪ੍ਰਿਤ ਸਿੰਘ, ਹਰਪ੍ਰੀਤ ਕੌਰ ਬਬਲਾ, ਮੋਹਿੰਦਰ ਕੌਰ, ਗੁਰਚਰਨ ਕਾਲਾ, ਦੇਵੀ ਸਿੰਘ, ਮਨੁ ਭਸੀਨ, ਨਰੇਸ਼ ਪੰਚਾਲ, ਰਾਜਿੰਦਰ ਸ਼ਰਮਾ, ਧਰਮਿੰਦਰ ਸੈਣੀ, ਦੀਦਾਰ ਸਿੰਘ, ਗੁਰਦੀਪ ਅਟਾਵਾ, ਰਾਜੇਸ਼ ਪਾਸਵਾਨ, ਬੌਬੀ ਅਨੰਦ, ਬਲਵਿੰਦਰ ਸ਼ਰਮਾ, ਬਲਜਿੰਦਰ ਗੁਜਰਾਲ, ਹਰਜਿੰਦਰ ਸਿੰਘ, ਕੁਲਬੀਰ ਸਿੰਘ, ਪ੍ਰਦੇਸ਼ ਅਧਿਕਾਰੀ, ਪਾਰਸ਼ਦ ਅਤੇ ਸਾਰੇ ਅਹੁਦੇਦਾਰ ਸ਼ਾਮਿਲ ਸਨ।