ਪ੍ਰੈਸ ਨੋਟ – ਪੰਜਾਬੀ
ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਨੈਸ਼ਨਲ ਵਾਟਰ ਐਵਾਰਡ 2022 ਵਿੱਚ ਤੀਜਾ ਰੈਂਕ ਪ੍ਰਾਪਤ ਕੀਤਾ
• ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਨੈਸ਼ਨਲ ਵਾਟਰ ਐਵਾਰਡ 2022 ਵਿੱਚ ‘ਬੈਸਟ ਇੰਸਟੀਟਿਊਸ਼ਨ ਫਾਰ ਕੈਂਪਸ ਯੁਸੇਜ’ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਮਿਲਿਆ
ਬਠਿੰਡਾ, 23 ਮਈ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਨੈਸ਼ਨਲ ਵਾਟਰ ਐਵਾਰਡ 2022 ਦੀ ‘ਬੈਸਟ ਇੰਸਟੀਟਿਊਸ਼ਨ ਫਾਰ ਕੈਂਪਸ ਯੁਸੇਜ’ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਪ੍ਰਾਪਤ ਕਰਕੇ ਨੈਸ਼ਨਲ ਵਾਟਰ ਐਵਾਰਡ 2022 ਦੀ ਜੇਤੂਆਂ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਨੈਸ਼ਨਲ ਵਾਟਰ ਐਵਾਰਡ 2022 ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੁਆਰਾ ਪੇਸ਼ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਮੰਤਰਾਲੇ ਦੁਆਰਾ ਵੱਖ-ਵੱਖ ਸ਼੍ਰੇਣੀਆਂ ਵਿੱਚ ਨੈਸ਼ਨਲ ਵਾਟਰ ਐਵਾਰਡ 2022 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਲ ਸ਼ਕਤੀ ਮੰਤਰਾਲੇ ਦਾ ਪੱਤਰ ਹਾਲ ਹੀ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਮਿਲਿਆ ਹੈ। ਇਸ ਪੱਤਰ ਅਨੁਸਾਰ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਇਸ ਪੁਰਸਕਾਰ ਦੇ ਜੇਤੂ ਵਜੋਂ ਟਰਾਫ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ ਨਕਦ ਇਨਾਮ ਵੀ ਦਿੱਤਾ ਜਾਵੇਗਾ। ਜਲ ਸ਼ਕਤੀ ਮੰਤਰਾਲਾ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਜਲ ਪੁਰਸਕਾਰ 2022 ਸਮਾਗਮ ਦੌਰਾਨ ਸਾਰੇ ਜੇਤੂਆਂ ਨੂੰ ਸਨਮਾਨਿਤ ਕਰੇਗਾ।
ਨੈਸ਼ਨਲ ਵਾਟਰ ਐਵਾਰਡ ਦਾ ਉਦੇਸ਼ ਲੋਕਾਂ ਨੂੰ ਪਾਣੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਪਾਣੀ ਦੀ ਵਰਤੋਂ ਦੇ ਵਧੀਆ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀਯੂਪੀਬੀ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂਨੇ ਡਾ. ਸੁਨੀਲ ਮਿੱਤਲ (ਡੀਨ, ਸਕੂਲ ਆਫ਼ ਐਨਵਾਇਰਮੈਂਟ ਐਂਡ ਅਰਥ ਸਾਇੰਸਜ਼), ਡਾ. ਜੇ.ਕੇ. ਪਟਨਾਇਕ (ਭੂ-ਵਿਗਿਆਨ ਵਿਭਾਗ ਦੇ ਮੁਖੀ), ਡਾ. ਪੀ.ਕੇ. ਸਾਹੂ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਪ੍ਰੋ. ਸੰਜੀਵ ਠਾਕੁਰ (ਬੋਟਨੀ ਵਿਭਾਗ), ਇੰਜੀਨੀਅਰ ਸੌਰਭ ਗੁਪਤਾ (ਐਕਸਿਕੁਟਿਵ ਇੰਜੀਨੀਅਰ), ਅਤੇ ਇੰਜੀਨੀਅਰ ਪੁਨੀਤ (ਜੂਨੀਅਰ ਇੰਜੀਨੀਅਰ) ਦੀ ਯੂਨੀਵਰਸਿਟੀ ਵਿੱਚ ਜਲ ਸਰੋਤਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਕਰਨ ਅਤੇ ਮੰਤਰਾਲੇ ਨੂੰ ਰਿਪੋਰਟਾਂ ਸੌਂਪਣ ਵਿਚ ਯੋਗਦਾਨ ਲਈ ਸ਼ਲਾਘਾ ਕੀਤੀ।
ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਕੈਂਪਸ ਵਿੱਚ ਜਲ ਸਰੋਤਾਂ ਦੀ ਸੰਭਾਲ, ਪ੍ਰਬੰਧਨ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਆਧੁਨਿਕ ਸਹੂਲਤਾਂ ਹਨ। ਯੂਨੀਵਰਸਿਟੀ ਕੋਲ ਸੀਵਰੇਜ ਦੇ ਪਾਣੀ ਦੀ ਮੁੜ ਵਰਤੋਂ, ਮੀਂਹ ਦੇ ਪਾਣੀ ਦੀ ਸੰਭਾਲ, ਤੁਪਕਾ ਸਿੰਚਾਈ ਅਤੇ ਪਾਣੀ ਦੀ ਕੁਸ਼ਲ ਵਰਤੋਂ ਲਈ ਬੁਨਿਆਦੀ ਢਾਂਚਾ ਉਪਲਬਧ ਹੈ। ਪ੍ਰੋ. ਤਿਵਾਰੀ ਨੇ ਕਿਹਾ ਕਿ ਸੀਯੂਪੀਬੀ ਪ੍ਰਸ਼ਾਸਨ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਵਚਨਬੱਧ ਹੈ ਕਿਉਂਕਿ ਸਾਡੀ ਯੂਨੀਵਰਸਿਟੀ ਪੰਜਾਬ ਵਿੱਚ ਪਾਣੀ ਦੀ ਘਾਟ ਵਾਲੇ ਖੇਤਰ ਵਿੱਚ ਸਥਿਤ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਸ ਪ੍ਰਾਪਤੀ ਨੇ ਯੂਨੀਵਰਸਿਟੀ ਦੇ ਸਾਰੇ ਹਿੱਸੇਦਾਰਾਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਭਾਰਤ ਵਿੱਚ ਇੱਕ ਮਾਡਲ ਸੰਸਥਾ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ, ਜਿੱਥੇ ਸਾਰੇ ਜਲ ਸਰੋਤਾਂ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ।।